ਸਮੇਂ ਸਿਰ ਅਨੁਵਾਦ ਵਿੱਚ ਮਦਦ ਦੀ ਲੋੜ ਹੈ?
- ਸਾਨੂੰ ਆਪਣੀ ਮੁਲਾਕਾਤ ਤੋਂ ਘੱਟ-ਤੋਂ-ਘੱਟ 10 ਦਫ਼ਤਰੀ ਦਿਨ ਪਹਿਲਾਂ ਫ਼ੋਨ ਕਰੋ। ਸਾਡੇ ਕੋਲ ਜਿੰਨਾ ਵੱਧ ਸਮਾਂ ਹੋਵੇਗਾ, ਸਾਡਾ ਤੁਹਾਡੇ ਲਈ ਦੁਭਾਸ਼ੀਆ ਲੱਭਣ ਦੀ ਸੰਭਾਵਨਾ ਉੰਨੀ ਵੱਧ ਹੋਵੇਗੀ।
- ਸਹੀ ਅਤੇ ਪੂਰੀ ਜਾਣਕਾਰੀ ਮੁਹੱਈਆ ਕਰਵਾਓ।
- ਜੇ ਤੁਹਾਡੀ ਮੁਲਾਕਾਤ ਦਾ ਸਮਾਂ ਬਦਲਦਾ ਹੈ ਤਾਂ ਕਿਰਪਾ ਕਰਕੇ 1-888-839-9909 (TTY 711) ਤੇ ਮੈਂਬਰ ਸੇਵਾਵਾਂ ਨੂੰ ਫ਼ੋਨ ਕਰੋ। ਮੈਂਬਰ ਸਰਵਿਸਿਜ਼ ਸੱਤੇ ਦਿਨ, ਛੁੱਟੀਆਂ ਨੂੰ ਮਿਲਾ ਕੇ, ਦਿਨ ਦੇ 24 ਘੰਟੇ ਉਪਲਬਧ ਹਨ।
ਤੁਹਾਡੀ ਭਾਸ਼ਾ ਅਤੇ ਫਾਰਮੈਟ ਵਿੱਚ ਦਸਤਾਵੇਜ਼
ਤੁਸੀ ਮੈਂਬਰ ਲਈ ਦਸਤਾਵੇਜ਼ ਉਸ ਭਾਸ਼ਾ ਜਾਂ ਫਾਰਮੈਟ ਵਿੱਚ ਲੈ ਸਕਦੇ ਹੋ ਜਿਹੜੀ ਕਿ ਤੁਸੀਂ ਚਾਹੁੰਦੇ ਹੋ, ਜਿਵੇਂ ਕਿ ਵੱਡਾ ਛਾਪਾ ਜਾਂ ਔਡੀਓ।
ਤੁਹਾਡੀ ਭਾਸ਼ਾ ਅਤੇ ਫਾਰਮੈਟ ਵਿੱਚ ਦਸਤਾਵੇਜ਼ ਕਿਵੇਂ ਮੰਗੇ ਜਾਂ ਸਕਦੇ ਹਨ
ਆਪਣੀ ਭਾਸ਼ਾ/ਫਾਰਮੈਟ ਵਿੱਚ ਦਸਤਾਵੇਜ਼ ਮੰਗਣ ਲਈ 1-888-839-9909 (TTY 711) ਤੇ ਮੈਂਬਰ ਸਰਵਿਸਿਜ਼ ਨੂੰ ਫ਼ੋਨ ਕਰੋ। ਮੈਂਬਰ ਸਰਵਿਸਿਜ਼ ਸੱਤੇ ਦਿਨ, ਛੁੱਟੀਆਂ ਨੂੰ ਮਿਲਾ ਕੇ, ਦਿਨ ਦੇ 24 ਘੰਟੇ ਉਪਲਬਧ ਹਨ।
ਸ਼ਿਕਾਇਤਾਂ
ਤੁਸੀ ਸ਼ਿਕਾਇਤ ਦਾਇਰ ਕਰ ਸਕਦੇ ਹੋ ਜੇਕਰ:
- ਤੁਹਾਨੂੰ ਲੱਗਦਾ ਹੈ ਕੇ ਤੁਹਾਨੂੰ ਸੇਵਾਵਾਂ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਕਿਉਂਕਿ ਤੁਸੀ ਅੰਗਰੇਜ਼ੀ ਨਹੀਂ ਬੋਲਦੇ
- ਤੁਹਾਨੂੰ ਕੋਈ ਦੁਭਾਸ਼ੀਆ ਨਹੀਂ ਮਿਲਿਆ
- ਤੁਹਾਡੀ ਦੁਭਾਸ਼ੀਏ ਬਾਰੇ ਕੋਈ ਸ਼ਿਕਾਇਤ ਹੈ
- ਤੁਹਾਨੂੰ ਆਪਣੀ ਭਾਸ਼ਾ ਜਾਂ ਫਾਰਮੈਟ ਵਿੱਚ ਜਾਣਕਾਰੀ ਨਹੀਂ ਮਿਲੀ
- ਤੁਹਾਡੀਆਂ ਸੱਭਿਆਚਾਰਕ ਲੋੜਾਂ ਪੂਰੀਆਂ ਨਹੀਂ ਹੋਈਆਂ